ਕਈ ਕਿਲੋਮੀਟਰ ਰੋਜ਼ਾਨਾ ਸੈਰ ਤੇ ਹਰ ਸੰਗਰਾਂਦ ਦਰਬਾਰ ਸਾਹਿਬ ਜਾਣਾ ਪੱਕੀ ਰੋਟੀਨ ਸੀ

ਕਈ ਵਾਰ ਸਭ ਕੁਝ ਹੁੰਦੇ ਹੋਏ ਵੀ ਇਨਸਾਨ ਇੰਨਾ ਮਜਬੂਰ ਹੋ ਜਾਂਦਾ ਕਿ ਉਹ ਆਪਣੇ ਸਭ ਤੋਂ ਜਿਆਦਾ ਪਿਆਰੇ ਅਤੇ ਆਪਣੇ ਲਈ ਅਹਿਮ ਇਨਸਾਨ ਨੂੰ ਵੀ ਬਚਾ ਨਹੀਂ ਸਕਦਾ ਇੱਥੇ ਆ ਕੇ ਜਿੱਥੇ ਬੰਦੇ ਨੂੰ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਅਸੀਂ ਕਿੰਨੇ ਬੇਵਸ ਹਾਂ ਸਾਰੀਆਂ ਸੁੱਖ ਸਹੂਲਤਾਂ , ਬੱਚੇ , ਡਾਕਟਰ ਸਭ ਕੁਝ ਹੁੰਦੇ ਹੋਏ ਵੀ ਅਸੀਂ ਕੁਝ ਨਹੀਂ ਕਰ ਪਾਉਂਦੇ ਤੇ ਰੱਬ ਉਸ ਇਨਸਾਨ ਨੂੰ ਲੈ ਜਾਂਦਾ ।
ਮੈਂ ਗੱਲ ਕਰ ਰਿਹਾ ਹੈ ਬਲਜੀਤ ਕੌਰ ਦੀ ਜਿਨਾਂ ਦਾ ਜਨਮ 2 ਫਰਵਰੀ 1962 ਨੂੰ ਮਾਤਾ ਦਵਾਰਕੀ ਦੇਵੀ ਦੀ ਕੁੱਖੋਂ ਪਿਤਾ ਸੁਖਦੇਵ ਸਿੰਘ ਦੇ ਗ੍ਰਹਿ ਵਿਖੇ ਪਿੰਡ ਜੱਸੋਵਾਲ ਚ ਹੋਇਆ ਅਤੇ ਬਚਪਨ ਵਿੱਚ ਹੀ ਬਲਜੀਤ ਕੌਰ ਦੀ ਮਾਤਾ ਦੁਬਾਰਕੀ ਦੇਵੀ ਦਾ ਦੇਹਾਂਤ ਹੋ ਗਿਆ ਜਿਸ ਕਾਰਨ ਬਲਜੀਤ ਕੌਰ ਨੂੰ ਆਪਣਾ ਬਚਪਨ ਵੀ ਆਪਣੀ ਮਾਂ ਦੇ ਪਿਆਰ ਤੇ ਮਮਤਾ ਤੋਂ ਬਿਨਾਂ ਹੀ ਗੁਜ਼ਾਰਨਾ ਪਿਆ ਲੇਕਿਨ ਉਹਨਾਂ ਦੇ ਵੱਡੇ ਵੀਰ ਕਰਨੈਲ ਸਿੰਘ ਨੇ ਬਲਜੀਤ ਕੌਰ ਨੂੰ ਮਾਂ ਦੀ ਕਮੀ ਕਦੇ ਮਹਿਸੂਸ ਨਹੀਂ ਹੋਣ ਦਿੱਤੀ ।ਬਲਜੀਤ ਕੌਰ ਇਨੇ ਦਿਆਲੂ ਸੁਭਾਅ ਦੇ ਮਾਲਕ ਸੀ ਕਿ ਜਦੋਂ ਉਹ ਵਿਸਾਭਲ , ਮਹਾਰਾਸ਼ਟਰ ਦੇ ਵਿੱਚ ਰਹਿੰਦੇ ਸੀ ਤਾਂ ਉਹਨਾਂ ਕੋਲੇ ਇੱਕ ਖਰਗੋਸ਼ ਰੱਖਿਆ ਸੀ ਜੋ ਕਿ ਕਿਤੇ ਚਲਾ ਗਿਆ ਉਸ ਨੂੰ ਲੱਭਣ ਦੇ ਲਈ ਬਲਜੀਤ ਕੌਰ ਆਪਣੇ ਵੱਡੇ ਵੀਰ ਕਰਨੈਲ ਸਿੰਘ ਨੂੰ ਲੈ ਕੇ ਜੰਗਲ ਦੇ ਵਿੱਚ ਕਈ ਕਿਲੋਮੀਟਰ ਉਸ ਮਾਸੂਮ ਛੋਟੇ ਜਿਹੇ ਖਰਗੋਸ਼ ਨੂੰ ਲੱਭਦੇ ਰਹੇ ਤੇ ਉਹੀ ਸੁਭਾਅ ਉਹਨਾਂ ਦਾ ਹੁਣ ਵੀ ਸੀ ਅੱਜ ਵੀ ਉਹ ਹਰ ਤੇ ਦੁੱਖ ਸੁੱਖ ਦੇ ਵਿੱਚ ਨਾਲ ਖੜਦੇ ਸੀ ।ਉਹਨਾਂ ਦਾ ਵਿਆਹ ਪਿੰਡ ਦਾਦ ਜਿਲਾ ਲੁਧਿਆਣਾ ਦੇ ਪਰਮਜੀਤ ਸਿੰਘ ਨਾਲ ਹੋਇਆ ਉਸ ਉਪਰੰਤ ਦੋ ਬੱਚੇ ਅਮਰਿੰਦਰ ਸਿੰਘ ਅਤੇ ਸਿਮਰਪ੍ਰੀਤ ਕੌਰ ਨੇ ਉਹਨਾਂ ਦੀ ਕੁੱਖ ਤੋਂ ਜਨਮ ਲਿਆ ਬਲਜੀਤ ਕੌਰ ਦਲੇਰ ਇਨੀ ਸੀ ਜਦੋਂ ਉਹਨਾਂ ਦੇ ਪਤੀ ਪਰਮਜੀਤ ਸਿੰਘ ਨੇ ਮਸ਼ੀਨਾਂ (ਕੰਬਾਈਨਾਂ) ਲੈ ਕੇ ਯੂਪੀ, ਐਮਪੀ ਅਤੇ ਲੁਧਿਆਣਾ ਜਿਲ੍ਹੇ ਤੋਂ ਬਾਹਰ ਅੰਮ੍ਰਿਤਸਰ ਚ ਜਾਂ ਹੋਰ ਕਿਤੇ ਚਲੇ ਜਾਣਾ ਤਾਂ ਉਹਨਾਂ ਨੇ ਡੰਗਰ ਪਸ਼ੂ ਦਾ , ਖੇਤੀਬਾੜੀ ਦਾ ਅਤੇ ਬੱਚਿਆਂ ਨੂੰ ਪੜਾਉਣ ਦਾ ਕੰਮ ਕੱਲੇ ਹੀ ਸਾਂਭਦੇ ਸੀ ਇਹ ਉਹ ਦੌਰ ਸੀ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਕਾਲਾ ਦੌਰ ਚੱਲ ਰਿਹਾ ਸੀ ਲੇਕਿਨ ਉਸ ਸਮੇਂ ਵੀ ਦਲੇਰ ਬਲਜੀਤ ਕੌਰ ਨੇ ਇਕੱਲੇ ਹੀ ਸਾਰਾ ਕੁਝ ਕੀਤਾ ਬਾਕੀ ਉਹ ਖੁਰਾਕ ਵੀ ਖੁੱਲੀ ਖਾਂਦੇ ਸੀ ਜਿਸ ਕਾਰਨ ਕਿਸੇ ਵੀ ਕੰਮ ਨੂੰ ਗੌਲਦੇ ਹੀ ਨਹੀਂ ਸੀ ਹੁਣ ਵੀ ਉਹ ਹਰ ਰੋਜ਼ ਕਈ ਕਿਲੋਮੀਟਰ ਸੈਰ ਅਤੇ ਹਰ ਸੰਗਰਾਂਦ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਆਪਣੀਆਂ ਸਹੇਲੀਆਂ ਦੇ ਨਾਲ ਜਾਂਦੇ ਹੀ ਸੀ ਪਰ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਉਹਨਾਂ ਨੂੰ ਚੁੰਮੜ ਚੁੱਕੀ ਸੀ ਲੇਕਿਨ ਉਸ ਦੇ ਨਾਲ ਵੀ ਉਹਨਾਂ ਨੇ ਡੱਟ ਕੇ ਮੁਕਾਬਲਾ ਕੀਤਾ। ਉਹਨਾਂ ਦੇ ਵੱਡੇ ਵੀਰ ਕਰਨੈਲ ਸਿੰਘ ਅਤੇ ਉਹਨਾਂ ਦੀ ਭਾਬੀ ਰਜਿੰਦਰ ਕੌਰ ਦੀ ਮੌਤ ਤੋਂ ਬਾਅਦ ਕਾਫੀ ਜਿਆਦਾ ਸਦਮਾ ਲੱਗਿਆ ਅਤੇ ਬੱਚੇ ਵੀ ਦੋਵੇਂ ਵਿਆਹ ਤੋਂ ਬਾਅਦ ਵਿਦੇਸ਼ ਦੇ ਵਿੱਚ ਰਹਿਣ ਲੱਗ ਪਏ ਸੀ ਜਿਸ ਕਾਰਨ ਉਹਨਾਂ ਦੇ ਪਤੀ ਪਰਮਜੀਤ ਸਿੰਘ ਅਤੇ ਬਲਜੀਤ ਕੌਰ ਘਰ ਦੇ ਵਿੱਚ ਆਪਣੇ ਆਪ ਨੂੰ ਕਾਫੀ ਇਕੱਲਾ ਮਹਿਸੂਸ ਕਰਦੇ ਸੀ ਹਾਲਾਂਕਿ ਬੱਚਿਆਂ ਦੇ ਨਾਲ ਹਰ ਰੋਜ਼ ਕਈ ਕਈ ਵਾਰੀ ਫੋਨ ਤੇ ਗੱਲ ਕਰਦੇ ਸੀ ਅਤੇ ਕੁਝ ਮਹੀਨਿਆਂ ਦੇ ਬਾਅਦ ਵਿਦੇਸ਼ ਬੱਚਿਆਂ ਕੋਲੇ ਜਾਂਦੇ ਸੀ ਤੇ ਬੱਚੇ ਵੀ ਉਹਨਾਂ ਕੋਲੇ ਅਕਸਰ ਆਉਂਦੇ ਜਾਂਦੇ ਰਹਿੰਦੇ ਸੀ ਲੇਕਿਨ ਅਖੀਰਲੇ ਸਮੇਂ ਦੇ ਵਿੱਚ ਇਸ ਨਾ-ਮੁਰਾਦ ਬਿਮਾਰੀ ਵੱਲ ਹੈ ਕਿਸੇ ਦਾ ਧਿਆਨ ਹੀ ਨਹੀਂ ਗਿਆ ਸਗੋਂ ਇਨਫੈਕਸ਼ਨ ਸਮਝ ਕੇ ਹੀ ਜਿੱਥੇ ਡਾਕਟਰਾਂ ਤੇ ਹਸਪਤਾਲਾਂ ਵਿੱਚ ਚੱਕਰ ਕੱਟਦੇ ਰਹੇ ਉੱਥੇ ਹੀ ਹਰ ਧਾਰਮਿਕ ਸਥਾਨ ਦੇ ਉੱਪਰ ਜਾ ਕੇ ਵੀ ਮੱਥੇ ਰਗੜ ਕੇ ਉਹਨਾਂ ਦੀ ਲੰਮੀ ਉਮਰ ਦੀ ਅਰਦਾਸ ਕੀਤੀ ਪਰ ਕਿਸੇ ਕੰਮ ਨਾ ਆਈ ਲੇਕਿਨ ਫਿਰ ਵੀ ਅਖੀਰਲੇ ਸਮੇਂ ਦੇ ਵਿੱਚ ਕਾਫੀ ਮਾੜੇ ਹਾਲਾਤਾਂ ਦੇ ਵਿੱਚੋਂ ਬਲਜੀਤ ਕੌਰ ਨੂੰ ਗੁਜਰਨਾ ਪਿਆ ਜਿੱਥੇ ਵੱਡੇ ਵੀਰ ਅਤੇ ਭਾਬੀ ਦਾ ਚਲੇ ਜਾਣ ਦਾ ਸਦਮਾ ਲੱਗਿਆ ਉੱਥੇ ਹੀ ਕੱਲੇ ਰਹਿਣ ਕਾਰਨ ਮਨ ਵੀ ਉਦਾਸ ਸੀ ਪਰ ਫੇਰ ਵੀ ਹਮੇਸ਼ਾਂ ਕਹਿੰਦੇ ਸੀ ਮੈਂ ਠੀਕ ਹਾਂ ਹਾਲਾਂਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਬੇਟੀ ਉਹਨਾਂ ਨੂੰ ਹਸਪਤਾਲ ਐਡਮਿਟ ਕਰਵਾ ਕੇ ਵਿਦੇਸ਼ ਗਈ ਸੀ ਅਤੇ ਉਹਨਾਂ ਦਾ ਬੇਟਾ ਵਿਦੇਸ਼ ਤੋਂ ਆਪਣੀ ਮਾਂ ਦੀ ਸੇਵਾ ਲਈ ਆਇਆ ਸੀ ਲੇਕਿਨ ਪੰਜ ਸੱਤ ਦਿਨਾਂ ਦੇ ਬਾਅਦ ਹੀ ਉਹਨਾਂ ਦੀ ਬੇਟੀ ਨੂੰ ਫਿਰ ਵਾਪਸ ਆਉਣਾ ਪਿਆ ਕਿਉਂਕਿ ਅਤੇ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨੇ ਬਿਲਕੁਲ ਨਿਢਾਲ ਕਰ ਦਿੱਤਾ ਸੀ ਇਸ ਦਾ ਪਤਾ ਹੀ ਐਡਵਾਂਸ ਸਟੇਜ ਤੇ ਜਾ ਕੇ ਲੱਗਿਆ ਹਸਪਤਾਲ ਵੱਲੋਂ ਜਵਾਬ ਦੇਣ ਮਗਰੋਂ ਕੁਝ ਦਿਨ ਘਰੇ ਰਹੇ ਜਿਸ ਦੇ ਵਿੱਚ ਉਹਨਾਂ ਦੇ ਹਾਲਾਤ ਕਾਫੀ ਖਰਾਬ ਹੋ ਚੁੱਕੇ ਸੀ ਅਤੇ ਅੰਤ 5 ਸਤੰਬਰ 2024 ਦਿਨ ਵੀਰਵਾਰ ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਅਤੇ ਮੌਤ ਨੇ ਉਹਨਾਂ ਨੂੰ ਆਪਣੇ ਕਲਾਵੇ ਚ ਲੈ ਲਿਆ । ਉਹਨਾਂ ਦੀ ਅੰਤਿਮ ਅਰਦਾਸ ਦਿਨ ਐਤਵਾਰ 15 ਸਤੰਬਰ 2024 ਨੂੰ ਗੁਰਦੁਆਰਾ ਭਾਈ ਬਾਲਾ ਸਾਹਿਬ ਪੱਖੋਵਾਲ ਰੋਡ ਪਿੰਡ ਦਾਦ ਜ਼ਿਲਾ ਲੁਧਿਆਣਾ ਵਿਖੇ ਹੋਵੇਗੀ ।

By admin

Leave a Reply

Your email address will not be published. Required fields are marked *