ਜ਼ੀਰਕਪੁਰ। ਜ਼ੀਰਕਪੁਰ ਨਗਰ ਕੌਂਸਲ ਜਿੱਥੇ ਪੰਜਾਬ ਦੀ ਵੱਡੀ ਨਗਰ ਕੌਂਸਲ ਮੰਨੀ ਜਾਂਦੀ ਹੈ, ਉਸ ਦੇ ਨਾਲ ਨਾਲ ਭ੍ਰਿਸ਼ਟਾਚਾਰ ਦੇ ਮਾਮਲੇ ਵੀ ਇਸ ਨਗਰ ਕੌਂਸਲ ਅੰਦਰ ਸਾਫ ਤੌਰ ਤੇ ਉਜਾਗਰ ਹੁੰਦੇ ਨਜ਼ਰ ਆਏ ਨੇ । ਨਗਰ ਕੌਂਸਲ ਜ਼ੀਰਕਪੁਰ ਵਿੱਚ ਤਾਇਨਾਤ ਰਹਿ ਚੁੱਕੇ ਅਧਿਕਾਰੀਆਂ ਦੀਆਂ ਬੇਨਾਮੀ ਸੰਪਤੀਆਂ ਦੀ ਜਾਂਚ ਦੀ ਮੰਗ ਵੀ ਹਮੇਸ਼ਾ ਉੱਠਦੀ ਰਹੀ ਹੈ ,ਅਤੇ ਕੁੱਝ ਅਧਿਕਾਰੀ ਤਾਂ ਵਿਜੀਲੈਂਸ ਜਾਂਚ ਦੇ ਘੇਰੇ ਵਿੱਚ ਹੁੰਦੇ ਹੋਏ ਜੇਲ ਦੀ ਹਵਾ ਵੀ ਖਾ ਚੁੱਕੇ ਨੇ ਪ੍ਰੰਤੂ ਨਗਰ ਕੌਂਸਲ ਅਧਿਕਾਰੀਆਂ ਦੇ ਹੌਸਲੇ ਹੋਰ ਵੀ ਬੁਲੰਦ ਹੁੰਦੇ ਜਾ ਰਹੇ ਨੇ ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਮਾਮਲਾ ਨਗਰ ਕੌਂਸਲ ਵਿੱਚ ਤਾਇਨਾਤ ਬਿਲਡਿੰਗ ਇੰਸਪੈਕਟਰ ਸਰਬਜੀਤ ਸਿੰਘ ਦੇ ਏਰੀਆ ਦਾ ਹੈ, ਜਿੱਥੇ ਬਿਨਾਂ ਸੀ.ਐਲ.ਯੂ.ਤੇ ਰੇਰਾ ਨੰਬਰ ਲਏ ਹੀ ਪੀ.ਆਰ.7 ਤੇ ਮਜੂਦ ਇੱਕ ਨਾਮੀ ਪ੍ਰੋਜੈਕਟ ਦੀ ਬਿਲਡਿੰਗ ਨੂੰ ਧੜੱਲੇ ਨਾਲ ਉਸਾਰੀਆ ਜਾ ਰਿਹਾ ਹੈ, ਜਾਣਕਾਰੀ ਇਹ ਵੀ ਪ੍ਰਾਪਤ ਹੋਈ ਹੈ ਕਿ ਪ੍ਰੋਜੈਕਟ ਵਿੱਚ ਕੁੱਲ 94 ਫਲੈਟਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਵਿਚੋਂ ਕਰੀਬ 25 ਤੋਂ 30 ਫਲੈਟ ਵੇਚ ਵੀ ਦਿੱਤੇ ਗਏ ਹਨ, ਜਦੋਂ ਕਿ ਕਿਸੇ ਵੀ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਦੀਆਂ ਸ਼ਰਤਾਂ ਪੂਰੀਆਂ ਕੀਤੇ ਨਾਂ ਤਾਂ ਵੇਚਿਆ ਜਾ ਸਕਦਾ ਅਤੇ ਨਾਂ ਹੀ ਉਸਾਰੀ ਕੀਤੀ ਜਾ ਸਕਦੀ ਹੈ, ਪ੍ਰੰਤੂ ਬਿਲਡਿੰਗ ਇੰਸਪੈਕਟਰ ਅਤੇ ਏ.ਟੀ.ਪੀ.ਬਿਲਡਰ ਤੇ ਇੰਨੇ ਮੇਹਰਬਾਨ ਕਿਉ ਹਨ ਇਹ ਇੱਕ ਵੱਡਾ ਸਵਾਲ ਹੈ ।
ਜਿਕਰਯੋਗ ਹੈ ਕਿ ਉਕਤ ਅਧਿਕਾਰੀ ਦੇ ਏਰੀਆ ਅੰਦਰ ਸੈਂਕੜੇ ਪ੍ਰੋਜੈਕਟ ਅਤੇ ਨਾਜਾਇਜ਼ ਉਸਾਰੀਆਂ ਪੰਜਾਬ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀਆਂ ਜਾ ਰਹੀਆਂ ਹਨ।
ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਉਕਤ ਬਿਲਡਿੰਗ ਇੰਸਪੈਕਟਰ ਦੇ ਖਿਲਾਫ ਪਹਿਲਾਂ ਵੀ ਕਈ ਸ਼ਿਕਾਇਤਾਂ ਸਬੰਧਤ ਵਿਭਾਗ ਕੋਲ ਸ਼ਹਿਰ ਦੇ ਵਸਨੀਕਾਂ ਅਤੇ ਸੰਸਥਾਵਾਂ ਨੇ ਕੀਤੀਆਂ ਹੋਈਆਂ ਹਨ ਜਿਨ੍ਹਾਂ ਤੇ ਅੱਜ ਤੱਕ ਵਿਭਾਗ ਵੱਲੋਂ ਕਿਸੇ ਵੀ ਕਾਨੂੰਨੀ ਕਾਰਵਾਈ ਦਾ ਸਮਾਚਾਰ ਅੱਜ ਤੱਕ ਸਾਹਮਣੇ ਨਹੀਂ ਆਇਆ ਹੈ ।
ਕਿ ਕਹਿੰਦੇ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ
ਸਾਡੇ ਕੋਲ ਇਸ ਪ੍ਰੋਜੈਕਟ ਦੀ ਕੋਈ ਉਪਰੂਵਲ ਨਹੀਂ ਆਈ ਹੈ ,ਮੈਂ ਤਾਂ ਇਸ ਪ੍ਰੋਜੈਕਟ ਦਾ ਨਾਮ ਹੀ ਪਹਿਲੀ ਬਾਰ ਸੁਣਿਆ ,ਐਮ.ਸੀ. ਦਾ ਰੋਲ ਤਾ ਅਪਲਾਈ ਕਰਨ ਤੋਂ ਬਾਦ ਹੀ ਆਉਂਦਾ।
ਪ੍ਰੋਜੈਕਟ ਦੇ ਕਰਮਚਾਰੀ ਦੇ ਮੁਤਾਬਿਕ
ਪ੍ਰੋਜੈਕਟ ਅੰਦਰ ਕੁੱਲ 94 ਫਲੈਟ ਬਣ ਰਹੇ ਹਨ ਜਿਨ੍ਹਾਂ ਵਿੱਚੋ ਕਰੀਬ 25 ਤੋਂ 30 ਸੇਲ ਹੋ ਚੁੱਕੇ ਹਨ । ਅਸੀਂ 2 ਟਾਵਰ ਹੋਰ ਬਣਾ ਰਹੇ ਹਾਂ, ਰੈਰਾ ਦਾ ਡੈਅਰੀ ਨੰਬਰ ਲੱਗਿਆ ਹੋਇਆ ਹੈ , ਪ੍ਰੰਤੂ ਉਸਾਰੀ ਦਾ ਕੰਮ ਤਾਂ ਚੱਲ ਰਿਹਾ ।