ਨਗਰ ਕੌਂਸਲ ਜ਼ੀਰਕਪੁਰ ਵੱਲੋਂ ਕਾਰਜ ਸਾਧਕ ਅਫਸਰ ਸ. ਰਵਨੀਤ ਸਿੰਘ ਦੀ ਅਗਵਾਈ ਹੇਠ ਸਵੱਛ ਭਾਰਤ ਮਿਸ਼ਨ ਅਧੀਨ ਸਮੇਂ- ਸਮੇਂ ਤੇ ਸਵੱਛਤਾ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਹਨਾਂ ਦੇ ਤਹਿਤ ਅੱਜ ਨਗਰ ਕੌਂਸਲ ਨੇ ਰੌਯਲ ਐਸਟੇਟ ਦੇ ਰੈਜ਼ਿਡੈਂਟ ਵੈਲਫੇਅਰ ਅਸੋਸਿਏਸ਼ਨ ਦੇ ਮੈੰਬਰਾਂ ਦੀ ਮੌਜੂਦਗੀ ਵਿੱਚ ਨਾਗਰਿਕਾਂ ਨੂੰ ਗਮਲਿਆਂ ਅਤੇ ਕਿਚਨ ਗਾਰਡਨ ਦੇ ਲਈ ਗਿੱਲੇ ਕੂੜੇ ਤੋਂ ਬਣੀ ਖਾਦ ਵੰਡੀ। ਪ੍ਰੋਗਾਮ ਕੋਆਰਡੀਨੇਟਰ ਸ. ਸੁਖਵਿੰਦਰ ਸਿੰਘ ਦਿਓਲ ਵੱਲੋਂ ਸਿੰਗਲ ਯੂਜ ਪਲਾਸਟਿਕ (ਪਲਾਸਟਿਕ ਕੈਰੀ ਬੈਗ ਅਤੇ ਪਲਾਸਟਿਕ ਦੇ ਬਰਤਨ) ਦੇ ਨੁਕਸਾਨ ਦੱਸਦੇ ਹੋਏ ਇਸ ਦੀ ਵਰਤੋਂ ਬੰਦ ਕਰਨ ਲਈ ਨਾਗਰਿਕਾਂ ਨੂੰ ਅਪੀਲ ਕੀਤੀ ਗਈ। ਇਸ ਦੇ ਨਾਲ ਨਾਗਰਿਕਾਂ ਨੂੰ ਗਿੱਲੇ ਕੂੜੇ ਤੋਂ ਖਾਦ ਅਤੇ ਸੁੱਕੇ ਕੂੜੇ ਤੋਂ ਗੱਠਰ ਬਣਾਉਣ ਦੀ ਵਿਧੀ ਸਮਝਾਈ ਗਈ। ਪ੍ਰੋਗਾਮ ਕੋਆਰਡੀਨੇਟਰ ਸ. ਰਵਿੰਦਰ ਸਿੰਘ ਗਿੱਲ ਨੇ ਸੋਰਸ ਸੈਗ੍ਰੀਗੇਸ਼ਨ ਬਾਰੇ ਜਾਗਰੁਕ ਕੀਤਾ। ਨਾਗਰਿਕਾਂ ਨੂੰ ਨਗਰ ਕੌਂਸਲ ਦੀ ਪ੍ਰੋਸੈਸਿੰਗ ਸਾਇਟ ਤੇ ਲੈਕੇ ਜਾਣ ਬਾਰੇ ਵੀ ਗੱਲ ਬਾਤ ਕੀਤੀ ਗਈ ਤਾਂ ਕਿ ਨਾਗਰਿਕਾਂ ਨੂੰ ਕੂੜਾ ਪ੍ਰਬੰਧਨ ਬਾਰੇ ਪੂਰੀ ਜਾਣਕਾਰੀ ਮਿਲ ਸਕੇ। ਉਨ੍ਹਾਂ ਅੱਗੇ ਦਸਿਆ ਕਿ ਕੱਪੜੇ ਦੇ ਥੈਲੇ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਜ਼ੀਰਕਪੁਰ ਨੂੰ ਪਲਾਸਟਿਕ ਮੁਕਤ ਕੀਤਾ ਜਾ ਸਕੇ। ਰੌਯਲ ਐਸਟੇਟ ਤੋਂ ਰੈਜ਼ਿਡੈਂਟ ਵੈਲਫੇਅਰ ਅਸੋਸਿਏਸ਼ਨ ਦੇ ਪ੍ਰਧਾਨ ਹਰੀਸ਼ ਲੈੰਬਰ, ਅਤੇ ਅਸੋਸਿਏਸ਼ਨ ਦੇ ਮੈੰਬਰ ਗੌਰਵ ਸਿੰਘ, ਅਜੈ ਗੁਪਤਾ, ਵਰਿੰਦਰ ਭਰਦਵਾਜ, ਓੰਕਾਰ ਸਿੰਘ ਸੈਣੀ, ਵੀ. ਐਮ. ਆਨੰਦ, ਕਰਨ, ਰਾਜਕੁਮਾਰ ਗਰਗ, ਅਨਿਲ ਗੁਪਤਾ ਅਤੇ ਨਗਰ ਕੌਂਸਲ ਵੱਲੋਂ ਸੈਨਿਟਰੀ ਇੰਸਪੈਕਟਰ ਰਾਮ ਗੋਪਾਲ, ਅਮਰ, ਮਨਮੰਦਰ, ਭੁਪਿੰਦਰ, ਦਵਿੰਦਰ ਅਤੇ ਸੰਜੀਵ ਮੌਜੂਦ ਸਨ।