ਅੱਜ ਇੰਸਪੈਕਟਰ ਸਿਮਰਨਜੀਤ ਸਿੰਘ ਸ਼ੇਰਗਿੱਲ ਮੁੱਖ ਅਫਸਰ ਥਾਣਾ ਜ਼ੀਰਕਪੁਰ ਦੱਸਿਆ ਕਿ ਸ੍ਰੀ ਡਾ ਸੰਦੀਪ ਗਰਗ IPS ਐਸਐਸਪੀ ਜਿਲਾ ਐਸ.ਏ.ਐਸ ਨਗਰ ਜੀ ਵੱਲੋਂ ਸਮਾਜ ਅੰਦਰ ਭਗੌੜਿਆਂ ਵਿਅਕਤੀਆ ਖਿਲਾਫ ਵਿਡੀ ਗਈ ਮੁਹਿੰਮ ਤਹਿਤ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਨਵਰੀਤ ਸਿੰਘ ਵਿਰਕ ਐਸ.ਪੀ (ਪੁਲਿਸ ਦਿਹਾਤੀ) ਜ਼ਿਲ੍ਹਾ ਐਸ.ਏ.ਐਸ ਨਗਰ ਬਿਕਰਮਜੀਤ ਸਿੰਘ ਬਰਾੜ ਡੀਐਸਪੀ ਸਬ-ਡਵੀਜ਼ਨ ਜ਼ੀਰਕਪੁਰ ਜੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਸਿਮਰਨਜੀਤ ਸਿੰਘ ਸ਼ੇਰਗਿੱਲ ਮੁੱਖ ਅਫਸਰ ਥਾਣਾ ਜੀਰਕਪੁਰ, ਥਾਣੇਦਾਰ ਜਸਨਪ੍ਰੀਤ ਸਿੰਘ ਇੰਚਾਰਜ ਪੁਲਿਸ ਚੌਂਕੀ ਬਲਟਾਣਾ ਥਾਣਾ ਜੀਰਕਪੁਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਨੰਬਰ 267 ਮਿਤੀ 14-09-2010 ਅ/ਧ 457,380 IPC ਥਾਣਾ ਜੀਰਕਪੁਰ ਵਿਚ ਭਗੌੜਾ ਰਣਜੀਤ ਸਿੰਘ ਪੁੱਤਰ ਹੰਸ ਰਾਜ ਵਾਸੀ ਪਿੰਡ ਜੰਡਪੁਰ ਥਾਣਾ ਖਰੜ ਜ਼ਿਲ੍ਹਾ ਐਸ.ਏ.ਐਸ ਨਗਰ ਹਾਲ ਵਾਸੀ ਮਕਾਨ ਨੰਬਰ 161 ਨੇੜੇ ਚਰਚ ਪਿੰਡ ਬੜ ਮਾਜਰਾ ਥਾਣਾ ਬਲੌਗੀ ਜਿਲਾ ਐਸ.ਏ.ਐਸ ਨਗਰ ਨੂੰ ਮੁਕੱਦਮਾ ਵਿਚ ਗਿਰਫਤਾਰ ਕਰਕੇ ਪੇਸ ਅਦਾਲਤ ਕੀਤਾ ਗਿਆ।